Golden Triangle Sikh Association

Gurudwara Sahib Kitchener-Waterloo


ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਗੁਰੂ ਪਿਆਰੀ ਸਾਧ ਸੰਗਤ ਜੀ, ਜਦੋਂ ਹੋਰ ਸਾਰੇ ਰਸਤੇ ਬੰਦ ਹੋ ਜਾਂਦੇ ਹਨ ਤਾ ਸਰਵ ਸ਼ਕਤੀਮਾਨ, ਪਰਮਾਤਮਾ ਦੇ ਨਾਮ ਦੀ ਓਟ ਦਾ ਸਹਾਰਾ ਸਾਨੂੰ ਇਸ ਕਿਸਮ ਦੀ ਮਹਾਂਮਾਰੀ ਨਾਲ ਜੁਝਨ ਲਈ ਅਧੀਆਤਮਿਕ ਸ਼ਕਤੀ ਦਿਂਦਾ ਹੈ।  ਆਓ ਵਿਸ਼ਵ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਪਰਮਾਤਮਾ ਅੱਗੇ ਇਕੱਠੇ ਹੋ ਕੇ ਅਰਦਾਸ ਕਰੀਏ।

ਇਸ ਨੂੰ ਮੁਖ ਰੱਖ ਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋ ਸਾਧ ਸੰਗਤ ਦੇ ਸਹਿਯੋਗ ਨਾਲ ਲੜੀਵਾਰ ਸਹਿਜ ਪਾਠ ਅਰੰਭ ਕੀਤੇ ਗਏ ਹਨ । ਪਹਿਲੇ ਸਹਿਜ ਪਾਠ ਦਾ ਭੋਗ ਐਤਵਾਰ 29 ਮਾਰਚ, 2020 ਨੂੰ ਪਵੇਗਾ।
ਅਸੀਂ ਅਗਲਾ ਸਹਿਜ ਪਾਠ ਸੋਮਵਾਰ 30 ਮਾਰਚ, 2020 ਨੂੰ ਅਰੰਭ ਕਰਾਂਗੇ ਅਤੇ ਭੋਗ ਐਤਵਾਰ 05 ਅਪ੍ਰੈਲ, 2020 ਨੂੰ ਪਵੇਗਾ।  ਇਹ ਲੜੀਵਾਰ ਸਹਿਜ ਪਾਠ ਉਦੋਂ ਤਕ ਜਾਰੀ ਰਹਣਗੇ ਜਦੋਂ ਤੱਕ ਮਹਾਂਮਾਰੀ ਦਾ ਖ਼ਤਰਾ ਖਤਮ ਨਹੀਂ ਹੋ ਜਾਂਦਾ। 

ਸਿਹਤ ਵਿਭਾਗ ਵੱਲੋ ਜਾਰੀ ਕੀਤੇ ਆਦੇਸ਼, ਸਾਧ ਸੰਗਤ ਅਤੇ ਗਿਆਨੀ ਸਿੰਘ ਸਹਿਬਾਨ ਦੀ ਭਲਾਈ ਨੂੰ ਮੁਖ ਰੱਖਦੇ ਗੁਰਦੁਆਰਾ ਸਾਹਿਬ ਦੇ ਦਰਵਾਜੇ ਅਸਥਾਈ ਤੌਰ ਤੇ ਬੰਦ ਹਨ। ਆਪ ਜੀ ਨੂੰ ਬੈਨਤੀ ਕੀਤੀ ਜ਼ਾਂਦੀ ਹੈ ਕੇ ਗੁਰਦੁਆਰਾ ਸਾਹਿਬ ਨਾ ਆਓ।  ਆਪ ਜੀ ਦੀ ਸਾਹੂਲਤ ਨੂੰ ਮੁਖ ਰੱਖ ਕੇ ਇਹ ਲੜੀਵਾਰ ਸਹਿਜ ਪਾਠ ਅਤੇ ਭੋਗ ਦੇ ਸ਼ਲੋਕਾ ਦਾ ਸਿਧਾ ਪਰਸਾਰਨ ਜੀ ਟੀ ਐਸ ਏ ਫੇਸਬੁੱਕ 'ਤੇ ਹੋਵੇਗਾ ਤਾਂ ਜੋ ਸਾਧ ਸੰਗਤ ਆਪਣੇ ਘਰ ਬੈਠੇ ਹੀ ਵੇਖ ਅਤੇ ਸੁਣ ਸਕੇ।  ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਅਸੀਸ ਬਖਸ਼ਣ ਅਤੇ ਇਸ ਮਹਾਂਮਾਰੀ ਤੋਂ ਦੁਨੀਆ ਨੂੰ ਮੁਕਤਿ ਕਰਨ। ਅਗਰ ਆਪ ਜੀ ਸੇਵਾ ਵਿਚ ਹਿਸਾ ਪਾਓਣਾ ਚਾਹੁੰਦੇ ਹੋ ਤਾਂ ਪ੍ਰਬੰਧਕ ਕਮੇਟੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਗੁਰੂ ਸਾਹਿਬ ਦੀ ਬਖਸ਼ਿਸ਼ ਅਤੇ ਸਾਧ ਸੰਗਤ ਦੇ ਸਹਿਯੋਗ ਦੀ ਕਾਮਨਾ ਕਰਦੇ ਹੋਇ।

ਧੰਨਵਾਦ ਸਹਤਿ 
ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਟੀ ਐਸ ਏ

Important Announcement regarding religious services amid 
COVID-19 Pandemic

 ਗੁਰੂ ਪਿਆਰੀ ਸਾਧ ਸੰਗਤ ਜੀ,


“ਵਾਹਿਗੁਰੂ ਜੀ ਕਾ ਖਾਲਸਾ”

“ਵਾਹਿਗੁਰੂ ਜੀ ਕੀ ਫਤਿਹ”


ਅਸੀਂ ਸਾਧ ਸੰਗਤ ਦੇ ਸਾਰੇ ਮੈਂਬਰਾਂ ਨੂੰ ਬੇਨਤੀ ਕਰਦੇ ਹਾਂ ਕਿ ਕੋਰੋਨਾ ਵਾਇਰਸ ਦੀ

ਮਹਾਂਮਾਰੀ ਦੀ ਰੌਸ਼ਨੀ ਵਿਚ ਅਸਥਾਈ ਤੌਰ 'ਤੇ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਤੁਰੰਤ ਬੰਦ ਕਰ ਰਹੇ ਹਾਂ।


ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਸਥਾਨਕ ਅਧਿਕਾਰੀ

ਵਾਇਰਸ ਦੇ ਪ੍ਰਸਾਰ ਨੂੰ ਹੌਲੀ ਕਰਨ ਲਈ ਨਿਰਦੇਸ਼ ਜਾਰੀ ਰੱਖਦੀਆਂ ਹਨ, ਜਿਵੇ ਕਿ - ਯਾਤਰਾ ਨੂੰ ਘੱਟ ਤੋਂ ਘੱਟ ਕਰਨਾ; ਸਮਾਜਿਕ ਇਕੱਠਾਂ ਨੂੰ ਰੱਦ ਕਰਨਾ; ਗੈਰ-ਜ਼ਰੂਰੀ ਕਾਰੋਬਾਰ ਬੰਦ ਕਰਨਾ; ਘਰ ਤੋਂ ਕੰਮ ਕਰਨਾ / ਸਕੂਲ ਜਾਣਾ; ਅਤੇ ਸਮਾਜਕ ਦੂਰੀ ਆਦ ਨਿਰਦੇਸ਼ ਜਾਰੀ ਕਰਨਾ ।


ਸਾਧ ਸੰਗਤ ਦੇ ਸਮੂਹ ਮੈਂਬਰਾਂ ਅਤੇ ਗੁਰਦੁਆਰਾ ਸਾਹਿਬ ਵਿਖੇ ਰਾਗੀ ਸਿੰਘ ਸਾਹਿਬਾਨਾਂ ਦੀ ਸਿਹਤ ਸੰਬੰਧੀ ਸਾਵਧਾਨੀ ਨੂੰ ਮੱਦੇਨਜ਼ਰ ਰੱਖਦੇ,  ਵਾਇਰਸ ਦੇ ਫੈਲਣ ਨੂੰ ਹੌਲੀ ਕਰਨ ਦੀ ਕੋਸ਼ਿਸ਼ ਵਿਚ ਇਹ ਸਖਤ ਫੈਸਲਾ ਸ਼ਨੀਵਾਰ ਸ਼ਾਮ ਨੂੰ ਸਮੂਹ ਗੁਰਦੁਆਰਾ ਸਾਹਿਬ ਦੇ ਡਾਇਰੈਕਟਰਾਂ ਅਤੇ ਹੋਰਨਾਂ ਗੁਰਦੁਆਰਾ ਸਾਹਿਬਾਨ ਦੇ ਅਧਿਕਾਰੀਆਂ ਦੀ ਸਲਾਹ ਨਾਲ ਲਿਆ ਗਿਆ।

 

ਅਸੀਂ ਰੋਜ਼ਾਨਾ ਦੇ ਅਧਾਰ ਤੇ ਸਥਿਤੀ ਦਾ ਪਾਲਣ ਕਰਨਾ ਜਾਰੀ ਰੱਖਾਂਗੇ ਅਤੇ ਜਲਦੀ ਤੋਂ ਜਲਦੀ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਦੁਬਾਰਾ ਖੁੱਲ੍ਹ ਜਾਣਗੇ। ਅੰਤਰਿਮ ਵਿਚ, ਅਸੀਂ ਸਾਧ ਸੰਗਤ ਦੇ ਸਾਰੇ ਮੈਂਬਰਾਂ ਨੂੰ ਉਨ੍ਹਾਂ ਦੇ ਸਹਿਯੋਗ ਅਤੇ ਸਮਝ ਲਈ ਦਿਲੋਂ ਬੇਨਤੀ ਕਰਦੇ ਹਾਂ।


ਧੰਨਵਾਦ।


ਅਜਮੇਰ ਸਿੰਘ 

ਸੱਕਤਰ, ਜੀ.ਟੀ.ਐੱਸ.ਏ. 

Guru Piyari Sadh Sangat Ji,

“Waheguru Ji Ka Khalsa”
“Waheguru Ji Ki Fateh


Please be advised that Kitchener Gurdwara Sahib will be temporarily closing its doors effective immediately in light of the novel CORONA VIRUS pandemic. 

As we all know that Global, National and Local Authorities continue to issue guidance directed at slowing the spread of the virus – minimizing travel; cancelling social gatherings; shutting down non-essential businesses; working/schooling from home; and social distancing. 

In the greater benefit and health precautions of all members of our Sadh Sangat and Raagi Singh Sahiban at the Gurdwara Sahib, this hard decision was made on Saturday evening with consultation of all members of the GTSA Board of Directors and officials from other Gurdwara Sahibs in GTA Area in an effort to slow the spread of the virus. 

We will continue to follow the situation on daily basis and re-open doors at the earliest possible. In the interim, we sincerely ask all members of the Sadh Sangat for their cooperation and understanding. 

Thank you. 

Ajmer Singh Mandur 
Secretary, GTSA

  • Please forward this message to your family and friends residing in Kitchener,  Waterloo,  Cambridge and surrounding area.


 
 
Sikhism
Sikhism is a progressive religion well ahead of its time when it was founded over 500 years ago, The Sikh religion today has a following of over 20 million people worldwide and is ranked as the worlds 5th largest religion. Sikhism preaches a message of devotion and remembrance of God at all times, truthful living, equality of mankind and denounces superstitions and blind rituals. Sikhism is open to all through the teachings of its 10 Gurus enshrined in the Sikh Holy Book and Living Guru, Sri Guru Granth Sahib.